ਕੇਅਰਰਜ਼ ਲਿੰਕ ਗੈਰ-ਮੁਨਾਫਾ ਸੰਸਥਾ ਹੈ ਜਿਹੜੀ ਈਸਟ ਡਨਬਾਰਟਨਸ਼ਾਇਰ ਵਿੱਚ ਕੇਅਰਰਜ਼ ( ਦੇਖ ਭਾਲ ਕਰਨ ਵਾਲੇ ) ਨੂੰ ਸਪੋਰਟ ( ਸਮਰਥਨ ) ਕਰਦੀ ਹੈ – ਕਿਸੇ ਵੀ ਇਹੋ ਜਿਹੇ ਬੰਦੇ ਨੂੰ ਸਹਾਇਤਾ ਪ੍ਰਦਾਨ ਕਰਦੀ ਹੈ ਜਿਹੜਾ ਕਿਸੇ ਬੱਚੇ, ਪਾਰਟਨਰ, ਰਿਸ਼ਤੇਦਾਰ ਜਾਂ ਦੋਸਤ ਦੀ ਬਿਨਾਂ ਪੈਸੇ ਲਿਆਂ ਸਪੋਰਟ ਕਰਦਾ ਹੈ ਜਿਹੜੇ ਉਹਨਾਂ ਦੀ ਸਹਾਇਤਾ ਬਗੈਰ ਆਪਣਾ ਗੁਜ਼ਾਰਾ ਨਹੀਂ ਕਰ ਸਕਦੇ ।

 

ਅਸੀਂ ਸਪੋਰਟ ਪ੍ਰਦਾਨ ਕਰਦੇ ਹਾਂ ਤਾਂ ਜੋ ਕੇਅਰਰਜ਼, ਜਿਥੋਂ ਤਕ ਸਭੰਵ ਹੋਵੇ ਉਹ ਬਹੁਤ ਵੱਧੀਆ ਜੀਵਨ ਬਿਤਾ ਸਕਣ – ਦੋਨੋਂ ਸਮੇਂ, ਜਦੋਂ ਉਹ ਕੇਅਰ ਕਰਦੇ ਹਨ ਅਤੇ ਜੇਕਰ ਉਹਨਾਂ ਦਾ ਕੇਅਰ ਕਰਨ ਵਾਲਾ ਕੰਮ ਖਤਮ ਵੀ ਹੋ ਜਾਵੇ ਤਾਂ ਉਦੋਂ ਵੀ ।

 

ਅਸੀਂ ਕੇਅਰਰ ਨਾਲ ਇਹ ਪਤਾ ਕਰਨ ਲਈ ਗੱਲ ਬਾਤ ਕਰਦੇ ਹਾਂ ਕਿ ਉਸ ਲਈ ਕਿਸ ਕਿਸਮ ਦੀ ਸਹਾਇਤਾ ਜਾਂ ਜਾਣਕਾਰੀ ਬਹੁਤ ਵੱਧੀਆ ਰਹੇਗੀ । ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕੌਣ ਹੋ ਜਾਂ ਤੁਸੀਂ ਕਿਸ ਦੀ ਕੇਅਰ ਕਰਦੇ ਹੋ, ਕੇਅਰਰਜ਼ ਲਿੰਕ ਤੁਹਾਡੀ ਸਹਾਇਤਾ ਵਾਸਤੇ ਹੈ । ਜੇਕਰ ਤੁਸੀਂ ਇੰਗਲਿਸ਼ ਨਹੀਂ ਬੋਲਦੇ ਅਤੇ ਤੁਸੀਂ ਸਾਡੀ ਟੀਮ ਦੇ ਕਿਸੇ ਵੀ ਬੰਦੇ ਨਾਲ ਗਲ ਬਾਤ ਕਰਨਾ ਚਾਹੁੰਦੇ ਹੋ ਤਾਂ ਅਸੀਂ ਕਿਸੇ ਟ੍ਰਾਂਸਲੇਟਰ ( ਅਨੁਵਾਦ ਕਰਨ ਵਾਲਾ ) ਦੀ ਵਰਤੋਂ ਕਰ ਸਕਦੇ ਹਾਂ ਜਾਂ ਉਸ ਨੂੰ ਉਸ ਥਾਂ ਤੇ ਬੁਲਾਇਆ ਜਾ ਸਕਦਾ ਹੈ । ਜੇਕਰ ਤੁਸੀਂ ਇਸੇ ਤਰ੍ਹਾਂ ਹੀ ਕਰਨਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਸਾਨੂੰ ਆਪਣਾ ਨਾਂਅ, ਜਿਹੜੀ ਜ਼ਬਾਨ ਬੋਲਦੇ ਹੋ ਉਸ ਦਾ ਨਾਂਅ ਅਤੇ ਆਪਣਾ ਟੈਲੀਫੋਨ ਨੰਬਰ ਦੱਸੋ । ਹੋ ਸਕਦਾ ਹੈ ਕਿ ਈ-ਮੇਲ enquiry@carerslink.org.uk ਦੀ ਵਰਤੋਂ ਕਰਨਾ ਤੁਹਡੇ ਲਈ ਸੱਭ ਤੋਂ ਸੌਖਾ ਹੋਵੇ ਜਾਂ ਤੁਸੀਂ ਕਿਸੇ ਹੋਰ ਨੂੰ ਵੀ ਕਹਿ ਸਕਦੇ ਹੋ ਕਿ ਉਹ ਸਾਨੂੰ ਪੁੱਛੇ ।

 

ਤੁਸੀਂ ਇਸ ਪੰਨੇ ਦੇ ਸੱਭ ਤੋਂ ਉਪਰ ਵਾਲੇ ਟ੍ਰਾਂਸਲੇਟ ਬਟਨ ਦੀ ਵਰਤੋਂ ਕਰਕੇ ਅਤੇ ਆਪਣੀ ਜ਼ਬਾਨ ਦੀ ਚੋਣ ਕਰਕੇ ਇਸ ਵੈਬਸਾਈਟ ਦੇ ਬਹੁਤ ਸਾਰੇ ਪੰਨਿਆਂ ਦਾ ਅਨੁਵਾਦ ਵੀ ਕਰ ਸਕਦੇ ਹੋ । ਇਹ ਅਨੁਵਾਦ ਗੂਗਲ ਟ੍ਰਾਂਸਲੇਟ ਵੱਲੋਂ ਕੀਤਾ ਗਿਆ ਹੈ, ਕਿਸੇ ਬੰਦੇ ਵੱਲੋਂ ਨਹੀਂ ਅਤੇ ਇਸ ਕਾਰਣ ਸ਼ਾਇਦ ਇਹ ਅਨੁਵਾਦ ਪਰਫੈਕਟ ( ਬਿਲਕੁਲ ਪੂਰੀ ਤਰਾਂ ਠੀਕ ) ਨਾ ਹੋਵੇ ।